ਜਲੰਧਰ — ਰੁਝਾਨ ਭਰੀ ਜ਼ਿੰਦਗੀ ਵਿਚ ਘਰ ਦੀ ਰੋਜ਼ ਚੰਗੀ ਤਰ੍ਹਾਂ ਸਫਾਈ ਕਰਨਾ ਥੋੜ੍ਹਾ ਮੁਸ਼ਕਿਲ ਕੰਮ ਲਗਦਾ ਹੈ। ਵਰਕਿੰਗ ਵੂਮੈਨ ਤਾਂ ਪੂਰੇ ਘਰ ਦੀ ਸਫਾਈ ਛੁੱਟੀ ਵਾਲੇ ਦਿਨ ਹੀ ਢੰਗ ਨਾਲ ਕਰ ਸਕਦੀ ਹੈ। ਘਰ ਦੀ ਸਫਾਈ ਵਿਚ ਕਿਚਨ, ਬਾਥਰੂਮ, ਬੈੱਡਰੂਮ ਅਤੇ ਲੌਬੀ ਸਭ ਆਉਂਦੇ ਹਨ। ਇਨ੍ਹਾਂ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਦਾਗ-ਧੱਬੇ ਜੰਮ ਜਾਂਦੇ ਹਨ, ਜਿਨ੍ਹਾਂ ਨੂੰ ਸਾਫ ਕਰਨ ਵਿਚ ਕਾਫੀ ਮੁਸ਼ਕਿਲ ਆਉਂਦੀ ਹੈ। ਚਲੋ ਅੱਜ ਤੁਹਾਨੂੰ ਘਰ ਦੇ ਕੰਮਾਂ ਨਾਲ ਜੁੜੇ ਛੋਟੇ-ਛੋਟੇ ਟਿਪਸ ਦੱਸਦੇ ਹਾਂ।
ਕਿਚਨ ਵਿਚ ਬੇਕਿੰਗ ਸੋਡੇ ਨਾਲ ਕਾਫੀ ਮਹੱਤਵਪੂਰਨ ਕੰਮ ਕੀਤੇ ਜਾਂਦੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਘਰ ਦੀ ਸਾਫ-ਸਫਾਈ ਵਿਚ ਵੀ ਇਨ੍ਹਾਂ ਦੀ ਕਮਾਲ ਦੀ ਵਰਤੋਂ ਕੀਤੀ ਜਾਂਦੀ ਹੈ।
ਬੇਕਿੰਗ ਸੋਡਾ ਦੇ ਕੁਝ ਕਮਾਲ ਦੇ ਟਿਪਸ
L ਡਸਟਬਿਨ ਵਿਚ ਕੁਝ ਪਾਉਣ ਤੋਂ ਪਹਿਲਾਂ ਬੇਕਿੰਗ ਸੋਡਾ ਪਾਓ। ਇਸ ਨਾਲ ਕੂੜੇ ਦੀ ਬਦਬੂ ਨਹੀਂ ਆਵੇਗੀ।
L ਵਾਸ਼ਬੇਸਿਨ ਅਤੇ ਸਿੰਕ ਦੀ ਨਾਲੀ ਵਿਚ ਕੁਝ ਫਸ ਗਿਆ ਹੈ ਤਾਂ ਅੱਧਾ ਕਟੋਰੀ ਬੇਕਿੰਗ ਸੋਡਾ ਲੈ ਕੇ ਉਸ ਵਿਚ ਪਾ ਦਿਓ। ਇਸ ਨਾਲ ਨਾਲੀ ਵੀ ਸਾਫ ਹੋ ਜਾਵੇਗੀ ਅਤੇ ਬਦਬੂ ਵੀ ਨਹੀਂ ਆਵੇਗੀ।
L ਬਾਥਟੱਬ, ਵਾਸ਼ਬੇਸਿਨ, ਮਾਈਕ੍ਰੋਵੇਵ 'ਤੇ ਪਏ ਦਾਗ-ਧੱਬਿਆਂ ਨੂੰ ਹਟਾਉਣ ਲਈ ਸਪੰਜ ਵਿਚ ਬੇਕਿੰਗ ਸੋਡੇ ਨਾਲ ਥੋੜ੍ਹਾ ਪਾਣੀ ਮਿਲਾ ਕੇ ਰਗੜੋ। ਦਾਗ ਸਾਫ ਹੋ ਜਾਣਗੇ।
L ਫਰਿੱਜ਼ ਵਿਚੋਂ ਸੇਬ, ਅਦਰਕ, ਲਸਣ, ਪਿਆਜ਼ ਜਾਂ ਹੋਰ ਕੋਈ ਤੇਜ਼ ਮਹਿਕ ਜਾ ਨਾ ਰਹੀ ਹੋਵੇ ਤਾਂ ਕਟੋਰੀ ਵਿਚ ਬੇਕਿੰਗ ਸੋਡਾ ਲੈ ਕੇ ਫਰਿੱਜ਼ ਵਿਚ ਰੱਖ ਦਿਓ। ਫਰਿੱਜ਼ 'ਚੋਂ ਬਦਬੂ ਦੂਰ ਹੋ ਜਾਵੇਗੀ।
L ਕਾਰਪੈੱਟ, ਗੱਦੇ ਅਤੇ ਮੈਟਸ ਵਿਚੋਂ ਧੂੜ-ਮਿੱਟੀ ਸਾਫ ਕਰਨ ਲਈ ਬੇਕਿੰਗ ਸੋਡਾ ਛਿੜਕ ਕੇ 15 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਵੈਕਿਊਮ ਕਲੀਨਰ ਨਾਲ ਸਾਫ ਕਰੋ।
L ਗੈਜੇਟਸ ਦਿਨ ਭਰ ਇਸਤੇਮਾਲ ਕਰਦੇ ਹੋ ਤਾਂ ਉਨ੍ਹਾਂ ਦੀ ਸਾਫ-ਸਫਾਈ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਉਸ 'ਤੇ ਸ਼ਾਇਦ ਟਾਇਲਟ ਸੀਟ ਤੋਂ ਵੀ ਵੱਧ ਕੀਟਾਣੂ ਹੁੰਦੇ ਹਨ। ਬੇਕਿੰਗ ਸੋਡਾ 'ਚ ਪਾਣੀ ਮਿਲਾ ਕੇ ਬੋਤਲ ਵਿਚ ਰੱਖੋ। ਗੈਜੇਟਸ 'ਤੇ ਹਲਕਾ ਛਿੜਕਾਅ ਕਰੋ ਅਤੇ ਸੁੱਕੇ ਕੱਪੜੇ ਨਾਲ ਇਸ ਨੂੰ ਸਾਫ ਕਰੋ।
L ਸਰਦੀਆਂ ਵਿਚ ਕੰਬਲ ਲਗਾਤਾਰ ਇਸਤੇਮਾਲ ਕਰਨ ਨਾਲ ਉਸ ਵਿਚੋਂ ਅਜੀਬ ਜਿਹੀ ਬਦਬੂ ਆਉਣ ਲਗਦੀ ਹੈ। ਇਸ ਲਈ ਕੰਬਲ 'ਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਛਿੜਕ ਕੇ ਉਸ ਨੂੰ ਜ਼ੋਰ-ਜ਼ੋਰ ਨਾਲ ਝਾੜ ਦਿਓ। ਇਸ ਨਾਲ ਉਸ ਵਿਚੋਂ ਆਉਣ ਵਾਲੀ ਬਦਬੂ ਵੀ ਦੂਰ ਹੋ ਜਾਵੇਗੀ।
L ਘਰ ਦੇ ਫਰਸ਼ ਨੂੰ ਬੇਕਿੰਗ ਸੋਡਾ ਮਿਲੇ ਹੋਏ ਪਾਣੀ ਅਤੇ ਸਪੰਜ ਨਾਲ ਸਾਫ ਕਰੋ। ਤੁਸੀਂ ਚਾਹੋ ਤਾਂ ਕੁਝ ਬੂੰਦਾਂ ਵ੍ਹਾਈਟ ਵਿਨੇਗਰ (ਸਿਰਕਾ) ਦੀ ਵੀ ਵਰਤੋਂ ਕਰ ਸਕਦੇ ਹਨ। ਇਸ ਨਾਲ ਟਾਇਲਸ ਵਾਲਾ ਫਲੋਰ ਚਮਕ ਉੱਠੇਗਾ।
ਦਾਲਚੀਨੀ ਦੀ ਵਰਤੋਂ ਕਰਨ ਨਾਲ ਹੋਵੇਗਾ ਬੱਚਿਆਂ ਦਾ ਦਿਮਾਗ ਤੇਜ
NEXT STORY